ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਦੇ ਮਰਨ ਵਰਤ ਦਾ ਚੌਥਾ ਦਿਨ, 5 ਕਿੱਲੋ ਵਜ਼ਨ ਘਟਿਆ

ਖਨੌਰੀ, 29 ਨਵੰਬਰ 2024 – ਕਿਸਾਨ ਆਗੂ ਸੁਖਜੀਤ ਸਿੰਘ ਦਾ ਖਨੋਰੀ ਸਰਹੱਦ ‘ਤੇ ਮਰਨ ਵਰਤ ਦੇ ਚੌਥੇ ਦਿਨ ਵਜ਼ਨ 5 ਕਿਲੋ ਘਟ ਗਿਆ ਹੈ। ਸੁਖਜੀਤ ਸਿੰਘ ਹਰਦੋਝੰਡੇ ਵਲੋਂ ਲਗਾਤਾਰ ਸਟੇਜ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਵੱਲੋਂ ਕੁਝ ਸਮੇਂ ਬਾਅਦ ਸੁਖਜੀਤ ਸਿੰਘ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਹੁਣ ਐਂਬੂਲੈਂਸ ਹਰ ਸਮੇਂ ਸੁਖਜੀਤ ਸਿੰਘ ਦੇ ਨਾਲ ਰਹੇਗੀ।
ਦੱਸ ਦੇਈਏ ਕਿ ਹਰ ਕੁਝ ਕੁਝ ਘੰਟਿਆਂ ਬਾਅਦ ਡਾਕਟਰਾਂ ਵੱਲੋਂ ਬਲੱਡ ਪ੍ਰੈਸ਼ਰ, ਆਕਸੀਜਨ, ਸਰੀਰ ਦਾ ਭਾਰ ਅਤੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਟੀਮ ਕਿਸਾਨਾਂ ਨੂੰ ਵੀ ਹਰ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਮੁਫ਼ਤ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ ਹੈ।