ਸੁਪਰਸੀਡਰ ਦੀ ਲਪੇਟ ਵਿਚ ਆਉਣ ਕਾਰਨ 20 ਸਾਲਾ ਨੌਜਵਾਨ ਦੀ ਮੌਤ 

Share:

ਬਰਨਾਲਾ, 28 ਨਵੰਬਰ 2024 – ਪਿੰਡ ਭੈਣੀ ਫੱਤਾ ਦੇ 20 ਸਾਲਾ ਨੌਜਵਾਨ ਸੁਖਬੀਰ ਸਿੰਘ ਪੁੱਤਰ ਜੁਗਰਾਜ ਸਿੰਘ ਦੀ ਆਪਣੇ ਖੇਤ ਵਿਚ ਕਣਕ ਬੀਜਣ ਸਮੇਂ ਸੁਪਰ ਸੀਡਰ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਬੀਰ ਅਪਣੇ ਟਰੈਕਟਰ ਦੀ ਸੀਟ ਤੋਂ ਉੱਠ ਕੇ ਪਿੱਛੇ ਸੁਪਰ ਸੀਡਰ ਦੇਖਣ ਲੱਗਿਆ ਤਾਂ ਅਚਾਨਕ ਉਸਦਾ ਪੈਰ ਫਿਸਲ ਗਿਆ ’ਤੇ ਉਹ ਸੁਪਰ ਸੀਡਰ ਦੇ ਲਪੇਟ ਵਿਚ ਆ ਗਿਆ ਜਿਸ ਨਾਲ ਉਸ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ।

ਇਸ ਮੰਦਭਾਗੀ ਘਟਨਾ ’ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਕਾਂਗਰਸ ਪਾਰਟੀ ਬਰਨਾਲਾ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ, ਗੁਰਦੀਪ ਸਿੰਘ ਬਾਠ ਸਾਬਕਾ ਚੇਅਰਮੈਨ ਜਿਲਾ ਯੋਜਨਾ ਬੋਰਡ, ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *