“ਅਸਲ ਆਜ਼ਾਦੀ — ਤਨ ਕੱਜਣ ਚੋਂ ਨਾ ਕਿ ਤਨ ਦਿਖਾਉਣ ਵਿੱਚ”

ਪਰਦਾ ਗੁਲਾਮੀ ਨਹੀਂ ਹੁੰਦਾ, ਤਨ ਕੱਜਣਾ ਤਾਲਿਬਾਨੀ ਨਹੀਂ ਹੁੰਦਾ |
ਕੰਧਾਂ ਕੇਵਲ ਜ੍ਹੇਲ ਦੀਆਂ ਹੀ ਨਹੀਂ ਹੁੰਦੀਆਂ ਘਰ ਦੀਆਂ ਵੀ ਹੁੰਦੀਆਂ ਨੇ ਕਿਉਂਕਿ ਕੰਧਾਂ ਤੋਂ ਬਿਨਾ ਘਰ ਵਿੱਚ ਨਿੱਜੀ ਅਜ਼ਾਦੀ ਵੀ ਨਹੀਂ ਮਿਲ ਸਕਦੀ
ਕੰਧਾਂ ਜਾਂ ਤਨ ਦਾ ਕੱਜਣ ਵਾੜ ਹੁੰਦਾ ਹੈ| ਇਹ ਅਜ਼ਾਦੀ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ, ਨਗੇਜ ਅਜ਼ਾਦੀ ਦੇ ਨਾਮ ਤੇ ਗੁਲਾਮੀ ਵਿੱਚੋਂ ਪੈਦਾ ਹੋਇਆ ਬਿਰਤਾਂਤ ਹੈ| ਜਿਸ ਨੇ ਭਰਮ ਸਿਰਜ ਦਿੱਤਾ ਕਿ ਔਰਤ ਦੇ ਅੰਗਾਂ ਦਾ ਪਰਦਰਸ਼ਨ ਆਜ਼ਾਦੀ ਹੈ, ਇਹ ਔਰਤਾਂ ਦਾ ਇਨਕਲਾਬ ਹੈ ਜਾਂ ਇਹ ਮਰਦ ਪ੍ਰਧਾਨ ਸਮਾਜ ਖ਼ਿਲਾਫ਼ ਜੰਗ ਦਾ ਐਲਾਨ ਹੈ, ਸੰਸਾਰ ਦੇ ਵਪਾਰੀ ਸਮਾਜ ਨੇ ਔਰਤਾਂ ਦੇ ਜਿਸਮਾਨੀ ਅੰਗਾਂ ਦੇ ਪ੍ਰਦਰਸ਼ਨ ਨੂੰ ਅਜ਼ਾਦੀ, ਫੈਸ਼ਨ ਅਤੇ ਦੁਨਿਆਵੀ ਅਮੀਰੀ ਦੀ ਪਹਿਚਾਣ ਦਰਸਾ ਕੇ ਉੱਚ ਦਰਜਾ ਘੋਸ਼ਿਤ ਕੀਤਾ ਤੇ ਇਸ ਦਾ ਲੱਖਾਂ ਕਰੋੜ ਦਾ ਵਪਾਰ ਕੀਤਾ, ਦੁੱਧ ਦੇ ਪੈਕਿਟ ਤੋਂ ਕਰੋੜਾਂ ਦੀ ਕਾਰ ਵੇਚਣ ਤੱਕ ਔਰਤ ਦੇ ਅੰਗਾਂ ਦਾ ਸਹਾਰਾ ਲਿਆ ਗਿਆ, ਵਪਾਰ ਜਗਤ, ਖੇਡ ਜਗਤ, ਮਨੋਰੰਜਨ ਦਾ ਹਰ ਖੇਤਰ ਇਥੋਂ ਤੱਕ ਕਿ ਅਖ਼ਬਾਰ ਆਦਿਕ ਵੀ ਔਰਤ ਦੇ ਅੰਗਾਂ ਦੀ ਪ੍ਰਦਰਸ਼ਨੀ ਬਣ ਗਿਆ, ਹੋਲੀ ਹੋਲੀ ਇਹ ਪੱਛਮੀ ਰੰਗ ਏਨਾ ਗਾੜਾ ਤੇ ਪੱਕਾ ਹੋ ਗਿਆ ਕਿ ਔਰਤਾਂ ਨੂੰ ਭੁੱਲ ਹੀ ਗਿਆ ਕਿ ਅਜ਼ਾਦੀ ਨੰਗੇਜ ਵਿੱਚ ਹੈ ਕਿ ਤਨ ਕੱਜਣ ਵਿੱਚ, ਜਿਵੇਂ ਭਾਰਤੀ ਸੱਭਿਅਤਾ ਵਿੱਚ ਔਰਤਾਂ ਦੀ ਨੱਥ ਤੇ ਝਾਂਜਰ ਔਰਤਾਂ ਦੀ ਗੁਲਾਮੀ ਦੇ ਪ੍ਰਤੀਕ ਸਨ ਪਰ ਹੋਲੀ ਹੋਲੀ ਜਦੋਂ ਇਹ ਗਹਿਣੇ ਬਣਾ ਦਿੱਤੇ ਗਏ ਤਾਂ ਔਰਤਾਂ ਨੂੰ ਭੁੱਲ ਹੀ ਗਿਆ ਕਿ ਆਜ਼ਾਦੀ ਨੱਥ ਪਾਉਣ ਵਿੱਚ ਹੈ ਕਿ ਗੁਲਾਮੀ ਨੱਥ ਪਾਉਣ ਵਿੱਚ ਹੈ|
ਔਰਤਾਂ ਵਲੋਂ ਆਜ਼ਾਦੀ ਦੇ ਨਾਮ ਤੇ ਕੀਤਾ ਜਾ ਰਿਹਾ ਅੰਗ ਪ੍ਰਦਰਸ਼ਨ ਤੇ ਮਗਰੋਂ ਇਸ ਦੀ ਵਕਾਲਤ ਵਿੱਚ ਪੱਛਮੀ ਸੱਭਿਅਤਾ ਦੇ ਜੁੱਤੀ ਚੱਟ ਲਿਖਦੇ ਬੋਲਦੇ ਨੇ ਕਿ ਜੇ ਔਰਤ ਦੇ ਅੰਗ ਪ੍ਰਦਰਸ਼ਨ ਕਾਰਨ ਕਿਸੇ ਦਾ ਮਨ ਡੋਲਦਾ ਹੈ ਤਾਂ ਆਪਣਾ ਇਲਾਜ਼ ਕਰਵਾਓ ਤੁਸੀਂ ਮਾਨਸਿਕ ਬਿਮਾਰੀ ਹੋ, ਇਕਪਾਸੜ ਗੱਲ ਤਾਂ ਦਰੁਸਤ ਹੈ ਕਿਸੇ ਇੱਕ ਦੇ ਕੱਪੜੇ ਉਤਾਰਨ ਨਾਲ ਦੁਜੇ ਨੂੰ ਕੀ ਤਕਲੀਫ਼ ਹੈ ਦੂਜੇ ਅੱਖਾਂ ਬੰਦ ਕਰਨ ਜਾਂ ਨਾ ਵੇਖਣ ਇਸ ਬਾਬਤ ਮੇਰਾ ਜੁਆਬ ਹੈ ਹੇਠਲੀ ਫੋਟੋ ਗੌਰ ਨਾਲ ਵੇਖੋ ਚਵਾਨੀ ਦੀ ਟੌਫੀ ਵੀ ਰੈਪ ਕਰਕੇ ਵੇਚੀ ਜਾਂਦੀ ਹੈ ਕਿਉਂਕਿ ਕੀੜੀਆਂ ਦਾ ਖ਼ਦਸ਼ਾ ਹੈ, ਤਨ ਦਾ ਕੱਜਣ ਤਾਂ ਮਨੁੱਖੀ ਇਤਿਹਾਸ ਦੇ ਮੁੱਢ ਤੋਂ ਹੀ ਹੈ ਨੰਗੇਜ ਮਸਾਂ ਡੇਢ ਸਦੀ ਪੁਰਾਣਾ ਹੋਵੇਗਾ ਜਦੋਂ ਤੋਂ ਸਾਰਾ ਸੰਸਾਰ ਕਾਰਪੋਰੇਟ ਸਿਸਟਮ ਦੇ ਢਾਹੇ ਚੜਿਆ ਤੇ ਵਿਉਪਾਰੀ ਨੇ ਔਰਤਾਂ ਦੇ ਜਿਸਮ ਦੀ ਮੰਡੀ ਨੂੰ ਸੰਵਿਧਾਨਕ ਮਾਨਤਾ ਦਿੱਤੀ , ਜੇ ਔਰਤਾਂ ਉੰਨੀ ਸਦੀਆਂ ਤਨ ਕੱਜ ਕੇ ਸੰਸਾਰ ਚਲਾ ਰਹੀਆਂ ਸੀ ਤੇ ਹੁਣ ਨੰਗੇਜ ਨੇ ਕੀ ਵੱਡੀ ਉਪਲਬਧੀ ਹਾਸਲ ਕਰ ਲਈ ਸਿਵਾਏ ਪੈਸੇ ਬਣਾਉਣ ਤੋਂ ਇਹ ਕਿਹੜੀ ਫਿਲਮੀਂ ਅਜ਼ਾਦੀ ਹੈ|
ਸੰਸਾਰ ਪੱਧਰ ਤੇ ਸਭਿਆਤਾਵਾਂ ਅਤੇ ਸੱਭਿਆਚਾਰਾਂ ਵਿਚਕਾਰ ਜੰਗ ਚੱਲ ਰਹੀ ਹੈ, ਸੰਸਾਰ ਪੱਧਰੀ ਵਿਉਪਾਰੀ ਆਪਣੀਆਂ ਸਹੂਲਤਾਂ ਅਨੁਸਾਰ ਸਭਿਆਚਾਰ ਸਿਰਜ ਅਤੇ ਗ਼ਰਕ ਕਰ ਰਹੇ ਹਨ, ਜੋ ਸਭਿਅਤਾਵਾਂ ਪੱਛਮੀ ਗੁਲਾਮੀ ਕਬੂਲ ਕਰਕੇ ਅਖੌਤੀ ਅਜ਼ਾਦੀ ਦੇ ਨਾਮ ਤੇ ਵਿਉਪਾਰੀ ਦੇ ਗੁਲਾਮ ਬਣਨਗੇ ਉਹ ਆਪ ਤਾਂ ਬਚ ਜਾਣਗੇ ਪਰ ਉਹਨਾਂ ਦੀ ਮੂਲ ਸੱਭਿਅਤਾ ਗ਼ਰਕ ਹੋ ਹੀ ਜਾਵੇਗੀ ਜੋ ਧਰਮ ਜਾਂ ਸੱਭਿਅਤਾ ਆਪਣੀ ਹੋਂਦ ਜਿਉਂਦੀ ਰੱਖਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਅਸ਼ੂਤ, ਰੂੜੀਵਾਦੀ, ਜੰਗਲੀ, ਤਾਲਿਬਾਨੀ, ਆਦਿਕ ਲਕਬਾਂ ਨਾਲ ਬਦਨਾਮ ਕਰਕੇ ਖ਼ਤਮ ਕੀਤਾ ਜਾਵੇਗਾ|
ਸਿੱਖਾਂ ਲਈ ਇਹ ਵੱਡੀ ਚੁਣੌਤੀ ਇਸ ਲਈ ਹੈ ਕਿਉਂਕਿ ਸਿੱਖੀ ਦਾ ਮੂਲ ਹੀ ਨਿਆਰੇਪਨ ਤੋਂ ਅਰੰਭ ਹੁੰਦਾ ਹੈ ਜਿਸ ਵਿੱਚ ਚੁੰਨੀ ਦਾ ਘੁੰਡ ਕੱਡਣ ਦੀ ਮਨਾਹੀ ਹੈ ਪਰ ਚੁੰਨੀ ਨਾਲ ਸਿਰ ਕੱਜਣ ਲਈ ਵੀ ਪਾਬੰਦੀ ਹੈ ਮਤਲਬ ਗੁਲਾਮੀ ਤੇ ਅਸਲ ਆਜ਼ਾਦੀ ਵਿਚਕਾਰ ਸਿੱਖੀ ਦਾ ਨਿਆਰਾਪਨ ਹੈ ਜੋ ਵਿਧਵਾ ਵਿਆਹ ਦੀ ਹਮਾਇਤ ਕਰਦਾ ਪਰ ਬਦਕਾਰੀ ਤੋਂ ਵਰਜਦਾ ਹੈ, ਸਿੱਖੀ ਦਾ ਨਿਆਰਾਪਨ ਮਨੁੱਖਤਾ ਦੀ ਸੱਭਿਆਚਾਰਕ ਆਜ਼ਾਦੀ ਦੀ ਪਹਿਰੇਦਾਰੀ ਕਰਦਾ ਹੈ|
ਹੁਣ ਜਦੋਂ ਸੰਸਾਰੀ ਮੰਡੀ ਵਿੱਚ ਵਿਉਪਾਰੀ ਜਗਤ ਵੱਲੋਂ ਅਣਖੀ ਤੇ ਆਜਾਦਾਨਾ ਵਿਚਾਰਾਂ ਵਾਲੀਆਂ ਸੱਭਿਅਤਾਵਾਂ ਗ਼ਰਕ ਕੀਤੀਆਂ ਜਾ ਰਹੀਆਂ ਹਨ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੀ ਅਨੰਦਪੂਰੀ ਸੱਭਿਅਤਾ ਦੀ ਰਾਖੀ ਕਰਨ ਲਈ ਆਪਣੇ ਘਰਾਂ ਤੋਂ ਯਤਨ ਅਰੰਭ ਕਰਨੇ ਪੈਣਗੇ, ਦੇਸ਼ੀ ਤੇ ਵਿਦੇਸ਼ੀ ਸਰਕਾਰਾਂ ਵਿਉਪਾਰੀ ਚਲਾਉਂਦੇ ਹਨ ਉਹ ਸਰਕਾਰਾਂ ਰਾਹੀਂ ਹਰ ਉਹ ਸਭਿਅਤਾ ਖਤਮ ਕਰਨਗੇ ਜੋ ਉਹਨਾਂ ਦੀ ਮੰਡੀ ਦਾ ਰਾਹ ਰੋਕੇਗੀ|
ਸੋ ਭਾਈ ਜੇ ਪੈਸੇ ਕਮਾਉਣੇ ਹਨ ਤਾਂ ਵਿਉਪਾਰੀ ਨਾਲ ਰਲਕੇ ਮੰਡੀ ਦਾ ਹਿੱਸਾ ਬਣੋ ਅਣਖਾਂ ਉਣਖਾਂ ਦਾ ਰਾਹ ਤਿਆਗਕੇ ਆਪਣੇ ਜੁਆਕਾਂ ਨੂੰ ਜਿਸਮਾਂ ਦੀ ਮੰਡੀ ਦਾ ਹਿੱਸੇਦਾਰ ਬਣਾਉਣ ਲਈ ਵਿਉਪਾਰੀ ਤੇ ਸਰਕਾਰੀ ਸਿਸਟਮ ਆਨੂੰਸਾਰ ਚੱਲੋ ਪਰ ਜੇ ਗੁਰੂ ਨਾਨਾਕ ਸਾਹਿਬ ਦੀ ਬਖਸ਼ੀ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਸਿੱਖ ਸਭਿਅਤਾ ਬਚਾਉਣੀ ਹੈ ਤਾਂ ਬਿਰਤਾਂਤ ਦੇ ਜੰਗ ਦੀ ਪੜ੍ਹਾਈ ਕਰੋ ਤੇ ਸਿੱਖੀ ਦੀ ਰਾਖੀ ਕਰਨੀ ਆਪੋ ਆਪਣੇ ਘਰੋਂ ਅਰੰਭ ਕਰੋ|