ਸਕਿਨ ਅਤੇ ਸਿਹਤ ਦੋਵਾਂ ਲਈ ਫਾਇਦੇਮੰਦ ਹੈ ਮੇਥੀ ਦਾ ਪਾਣੀ, ਇੰਞ ਕਰੋ ਸੇਵਨ…

ਭਾਰਤੀ ਰਸੋਈ ‘ਚ ਮਿਲਣ ਵਾਲੀ ਹਰ ਚੀਜ਼ ਬਹੁਤ ਕੰਮ ਦੀ ਹੁੰਦੀ ਹੈ। ਪਰ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੁੰਦੇ ਹਨ। ਕਿਉਂਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ। ਤੜਕੇ ਤੋਂ ਲੈ ਕੇ ਅਚਾਰ ‘ਚ ਇਸਤੇਮਾਲ ਹੋਣ ਵਾਲੀ ਮੇਥੀ ਤੁਹਾਡੀ ਸਿਹਤ ਲਈ ਵਰਦਾਨ ਹੈ। ਭਾਰ ਘਟਾਉਣ ਤੋਂ ਲੈ ਕੇ ਆਇਰਨ ਦੀ ਕਮੀ ਲਈ ਮੇਥੀ ਦੇ ਬੀਜ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਮੇਥੀ ਦਾ ਪਾਣੀ ਖਾਸ ਤੌਰ ‘ਤੇ ਸਵੇਰੇ ਖਾਲੀ ਪੇਟ ਪੀਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਕਿਵੇਂ ਬਣਾਇਆ ਜਾਵੇ ਮੇਥੀ ਦਾ ਪਾਣੀ?
ਇੱਕ ਕੱਪ ਪਾਣੀ ਵਿੱਚ ਇੱਕ ਚੱਮਚ ਮੇਥੀ ਦਾਣਾ ਪਾਓ।
ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਦਿਓ।
ਸਵੇਰੇ ਉੱਠਣ ਤੋਂ ਬਾਅਦ ਮੇਥੀ ਦੇ ਦਾਣਿਆਂ ਨੂੰ ਪਾਣੀ ਨਾਲੋਂ ਛਾਣ ਲਓ।
ਇਸ ਪਾਣੀ ਨੂੰ ਖਾਲੀ ਪੇਟ ਪੀਓ।
ਮੇਥੀ ਦਾ ਪਾਣੀ ਪੀਣ ਦੇ ਫ਼ਾਇਦੇ
ਪਾਚਨ ਕਿਰਿਆ ਨੂੰ ਸੁਧਾਰਦਾ ਹੈ- ਮੇਥੀ ਪਾਚਨ ਕਿਰਿਆ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਪਾਣੀ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਬਦਹਜ਼ਮੀ ਆਦਿ ਨੂੰ ਵੀ ਘੱਟ ਕਰਦਾ ਹੈ।
ਭਾਰ ਘਟਾਉਣ ’ਚ ਮਦਦਗਾਰ- ਮੇਥੀ ਦੇ ਪਾਣੀ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਭਾਰ ਘਟਾਉਣ ਵਿਚ ਮਦਦ ਕਰਦੇ ਹਨ। ਇਹ ਸਰੀਰ ਵਿੱਚ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਬਲੱਡ ਸ਼ੂਗਰ ਕੰਟਰੋਲ- ਮੇਥੀ ਦੇ ਪਾਣੀ ਵਿੱਚ ਕ੍ਰੋਮੀਅਮ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਦਿਲ ਦੀ ਸਿਹਤ- ਮੇਥੀ ਦੇ ਪਾਣੀ ਵਿੱਚ ਫੋਲਿਕ ਐਸਿਡ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਮੁਹਾਸੇ ਦੀ ਸਮੱਸਿਆ ਨੂੰ ਘੱਟ ਕਰਦੈ- ਮੇਥੀ ਦੇ ਪਾਣੀ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਮੁਹਾਂਸਿਆਂ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ…ਅੱਤਵਾਦੀ ਹਮਲਾ ਹੁੰਦਿਆਂ ਹੀ ਉਸ ਜਗ੍ਹਾ ਛੁੱਟੀਆਂ ਮਨਾਉਣ ਜਾਂਦਾ ਇਹ ਸ਼ਖਸ, ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤਜਰਬਾ
ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ- ਮੇਥੀ ਦੇ ਪਾਣੀ ‘ਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।
ਤਣਾਅ ਅਤੇ ਚਿੰਤਾ ਨੂੰ ਘੱਟ ਕਰਦਾ ਹੈ – ਮੇਥੀ ਦੇ ਪਾਣੀ ਵਿਚ ਟ੍ਰਿਪਟੋਫੈਨ ਹੁੰਦਾ ਹੈ ਜੋ ਦਿਮਾਗ ਦੀ ਸਿਹਤ ਨੂੰ ਵਧਾਉਂਦਾ ਹੈ। ਇਹ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।

ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਮੇਥੀ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਦਸਤ ਹੋ ਸਕਦੇ ਹਨ।
ਜੇ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਮੇਥੀ ਦਾ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਗਰਭਵਤੀ ਔਰਤਾਂ ਨੂੰ ਮੇਥੀ ਦੇ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
One thought on “ਸਕਿਨ ਅਤੇ ਸਿਹਤ ਦੋਵਾਂ ਲਈ ਫਾਇਦੇਮੰਦ ਹੈ ਮੇਥੀ ਦਾ ਪਾਣੀ, ਇੰਞ ਕਰੋ ਸੇਵਨ…”