iPhone 15 ਤੇ ਮਿਲ ਰਹੀ ਹੈ ਭਾਰੀ ਛੋਟ, ਸਿਰਫ਼ 38940 ਰੁਪਏ ‘ਚ ਉਪਲੱਬਧ

ਫਲਿੱਪਕਾਰਟ ਅਤੇ ਐਮਾਜ਼ਨ ‘ਤੇ ਲੰਬੇ ਸਮੇਂ ਤੋਂ ਸੇਲ ਚੱਲ ਰਹੀ ਸੀ ਜਿਸ ‘ਚ ਐਪਲ ਦੇ ਕਈ ਪ੍ਰੋਡਕਟਸ ਸਭ ਤੋਂ ਘੱਟ ਕੀਮਤ ‘ਤੇ ਉਪਲੱਬਧ ਸਨ। ਹਾਲਾਂਕਿ ਪੇਟੀਐਮ ਮਾਲ ‘ਤੇ ਇਨ੍ਹਾਂ ਦੋਵਾਂ ਪਲੇਟਫਾਰਮਾਂ ਨਾਲੋਂ ਬਿਹਤਰ ਡੀਲ ਉਪਲੱਬਧ ਹੈ। ਜੀ ਹਾਂ, ਫਿਲਹਾਲ ਆਈਫੋਨ 15 ਇੱਥੇ ਸਭ ਤੋਂ ਘੱਟ ਕੀਮਤ ‘ਤੇ ਉਪਲੱਬਧ ਹੈ। ਲਗਭਗ 80 ਹਜ਼ਾਰ ਰੁਪਏ ਵਿੱਚ ਲਾਂਚ ਕੀਤਾ ਗਿਆ iPhone 15 ਫਿਲਹਾਲ ਬਿਨਾਂ ਕਿਸੇ ਆਫਰ ਦੇ ਸਿਰਫ 38,940 ਰੁਪਏ ‘ਚ ਉਪਲੱਬਧ ਹੈ। ਇਸ ਦੇ ਨਾਲ ਹੀ ਐਮਾਜ਼ਨ ਵੀ ਫੋਨ ਕੀਮਤਾਂ ‘ਤੇ ਸ਼ਾਨਦਾਰ ਡੀਲ ਦੇ ਰਿਹਾ ਹੈ। ਆਓ ਇਨ੍ਹਾਂ ਸ਼ਾਨਦਾਰ ਡੀਲਸ ਤੇ ਮਾਰਦੇ ਹਾਂ ਇੱਕ ਨਜ਼ਰ…
ਆਈਫੋਨ 15 ਡਿਸਕਾਊਂਟ ਆਫਰ
ਫਿਲਹਾਲ, iPhone 15 Paytm Mall ‘ਤੇ ਡਿਸਕਾਊਂਟ ਨਾਲ ਸਿਰਫ਼ 38,940 ਰੁਪਏ ਵਿੱਚ ਉਪਲੱਬਧ ਹੈ। ਹਾਲਾਂਕਿ ਇੱਥੇ ਡਿਵਾਈਸ ‘ਤੇ ਨਾ ਤਾਂ ਕੋਈ ਬੈਂਕ ਆਫਰ ਅਤੇ ਨਾ ਹੀ ਐਕਸਚੇਂਜ ਆਫਰ ਉਪਲੱਬਧ ਹੈ ਪਰ ਐਮਾਜ਼ਨ ‘ਤੇ ਆਈਫੋਨ 15 (128GB)19,901 ਰੁਪਏ ਦੀ ਭਾਰੀ ਛੋਟ ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਖਰੀਦਦਾਰ ਵਾਧੂ ਕੈਸ਼ਬੈਕ ਅਤੇ ਐਕਸਚੇਂਜ ਆਾਫਰਾਂ ਦਾ ਲਾਭ ਉਠਾ ਸਕਦੇ ਹਨ ਜਿਸ ਨਾਲ ਕੀਮਤ ਹੋਰ ਵੀ ਘਟ ਜਾਵੇਗੀ ।

ਐਮਾਜ਼ਾਨ ‘ਤੇ ਆਈਫੋਨ 15 ਦੀ ਕੀਮਤ
Amazon ਨੇ iPhone 15 (128GB) ਦੀ ਕੀਮਤ 79,900 ਰੁਪਏ ਤੋਂ ਘਟਾ ਕੇ 59,999 ਰੁਪਏ ਕਰ ਦਿੱਤੀ ਹੈ, ਜਿਸ ਨਾਲ 19,901 ਰੁਪਏ ਦੀ ਭਾਰੀ ਛੋਟ ਮਿਲ ਰਹੀ ਹੈ। ਇਨ੍ਹਾਂ ਹੀ ਨਹੀਂ Amazon Pay ICICI ਕ੍ਰੈਡਿਟ ਕਾਰਡ ਉਪਭੋਗਤਾ ਆਪਣੀ ਖਰੀਦਦਾਰੀ ‘ਤੇ ਵਾਧੂ 5% ਕੈਸ਼ਬੈਕ ਦਾ ਲਾਭ ਲੈ ਸਕਦੇ ਹਨ। ਈ-ਕਾਮਰਸ ਦਿੱਗਜ ਇੱਕ ਐਕਸਚੇਂਜ ਆਫਰ ਵੀ ਪੇਸ਼ ਕਰ ਰਿਹਾ ਹੈ, ਜਿੱਥੇ ਗਾਹਕ ਆਪਣੇ ਪੁਰਾਣੇ ਸਮਾਰਟਫੋਨਜ਼ ਨੂੰ ਐਕਸਚੇਂਜ ਕਰ ਸਕਦੇ ਹਨ ਅਤੇ ਫੋਨ ਦੀ ਸਥਿਤੀ ਅਤੇ ਮਾਡਲ ਦੇ ਆਧਾਰ ‘ਤੇ 45,200 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਹ ਡੀਲ ਆਈਫੋਨ 15 ਨੂੰ ਪਹਿਲਾਂ ਨਾਲੋਂ ਵਧੇਰੇ ਕਿਫਾਇਤੀ ਬਣਾਉਂਦੀ ਹੈ।

ਆਈਫੋਨ 15 ਦੀਆਂ ਵਿਸ਼ੇਸ਼ਤਾਵਾਂ
ਆਈਫੋਨ 15 ਪ੍ਰੀਮੀਅਮ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਿਰੇਮਿਕ ਸ਼ੀਲਡ ਫਰੰਟ, ਐਲੂਮੀਨੀਅਮ ਫਰੇਮ, ਅਤੇ ਪਾਣੀ ਅਤੇ ਧੂੜ ਪ੍ਰਤੀਰੋਧ ਲਈ IP68 ਰੇਟਿੰਗ ਹੈ। ਇਸ ਵਿੱਚ ਡਾਇਨਾਮਿਕ ਆਈਲੈਂਡ, ਡਾਲਬੀ ਵਿਜ਼ਨ ਅਤੇ 2000 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ 6.1 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇ ਹੈ। ਫੋਨ ‘ਚ ਐਪਲ ਦੀ A16 ਬਾਇਓਨਿਕ ਚਿੱਪ ਲੱਗੀ ਹੈ, ਜੋ ਕਿ 4nm ਪ੍ਰੋਸੈਸ ‘ਤੇ ਬਣੀ ਹੈ, ਜੋ ਸ਼ਾਨਦਾਰ ਪ੍ਰਦਰਸ਼ਨ ਦਿੰਦੀ ਹੈ। ਇਹ 512GB ਤੱਕ ਸਟੋਰੇਜ ਵਿਕਲਪ ਦੇ ਨਾਲ ਆਉਂਦਾ ਹੈ ਅਤੇ iOS 18.2.1 ਨੂੰ ਸਪੋਰਟ ਕਰਦਾ ਹੈ।
ਇਹ ਵੀ ਪੜੋ…Samsung S25 ਸੀਰੀਜ਼ ਲਾਂਚ, Apple iPhone 16 ਨੂੰ ਦੇਵੇਗਾ ਟੱਕਰ
ਆਈਫੋਨ 15 ਵਿੱਚ ਇੱਕ 48MP ਮੁੱਖ ਕੈਮਰਾ ਅਤੇ 2x ਟੈਲੀਫੋਟੋ ਦੇ ਨਾਲ ਇੱਕ 12MP ਅਲਟਰਾ-ਵਾਈਡ ਲੈਂਸ ਹੈ। 12MP ਫਰੰਟ ਕੈਮਰਾ ਉੱਚ-ਗੁਣਵੱਤਾ ਸੈਲਫੀ ਅਤੇ ਵੀਡੀਓ ਕਾਲ ਆਫਰ ਕਰਦਾ ਹੈ। ਕਨੈਕਟੀਵਿਟੀ ਵਿਸ਼ੇਸ਼ਤਾਵਾਂ ਵਿੱਚ ਵਾਈ-ਫਾਈ 6 ਅਤੇ ਬਲੂਟੁੱਥ 5.3 ਸ਼ਾਮਲ ਹਨ, ਜਦੋਂ ਕਿ ਚਾਰਜਿੰਗ ਵਿਕਲਪ ਵਾਇਰਡ ਅਤੇ ਵਾਇਰਲੈੱਸ ਦੋਵਾਂ ਦਾ ਸਮਰਥਨ ਕਰਦੇ ਹਨ।
One thought on “iPhone 15 ਤੇ ਮਿਲ ਰਹੀ ਹੈ ਭਾਰੀ ਛੋਟ, ਸਿਰਫ਼ 38940 ਰੁਪਏ ‘ਚ ਉਪਲੱਬਧ”