ਮਾਘੀ ਦੇ ਤਿਉਹਾਰ ਤੇ ਖਾਧੇ ਜਾਣ ਵਾਲੇ ਇਹ ਪਕਵਾਨ ਸਿਹਤ ਲਈ ਹਨ ਵਰਦਾਨ

Share:

ਮਾਘੀ ਜਾਂ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਪੂਰੇ ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਮਨਾਈ ਜਾਂਦੀ ਹੈ। ਭਾਰਤ ਦੇ ਵੱਖ -ਵੱਖ ਹਿੱਸਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਮਾਘੀ ਦੇ ਤਿਉਹਾਰ ਨੂੰ ਰਾਜਸਥਾਨ ਵਿੱਚ ਸੰਕ੍ਰਾਂਤੀ ਕਿਹਾ ਜਾਂਦਾ ਹੈ, ਇਸ ਦਿਨ ਨੂੰ ਗੁਜਰਾਤ ਵਿੱਚ ਉੱਤਰਾਯਨ ਅਤੇ ਕੇਰਲ ਵਿੱਚ ਪੋਂਗਲ ਵਜੋਂ ਮਨਾਇਆ ਜਾਂਦਾ ਹੈ। ਕਈ ਥਾਵਾਂ ‘ਤੇ ਮਾਘੀ ਵਾਲੇ ਦਿਨ ਪਤੰਗਾਂ ਵੀ ਉਡਾਈਆਂ ਜਾਂਦੀਆਂ ਹਨ। ਇਹ ਤਿਉਹਾਰ ਸੂਰਜ ਦੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ, ਇਸ ਲਈ ਇਸਨੂੰ ਨਵੀਂ ਫਸਲ ਦੀ ਸ਼ੁਰੂਆਤ ਵਜੋਂ ਮਨਾਇਆ ਜਾਂਦਾ ਹੈ ਅਤੇ ਇਸਦਾ ਧਾਰਮਿਕ ਅਤੇ ਜੋਤਸ਼ੀ ਮਹੱਤਵ ਵੀ ਮੰਨਿਆ ਜਾਂਦਾ ਹੈ। ਇਹ ਤਿਉਹਾਰ ਮੌਸਮ ਵਿੱਚ ਤਬਦੀਲੀ ਦਾ ਸੰਕੇਤ ਵੀ ਦਿੰਦਾ ਹੈ ਅਤੇ ਮਨੁੱਖ ਨੂੰ ਕੁਦਰਤ ਦੀ ਤਾਲ ਨਾਲ ਜੋੜਦਾ ਹੈ।

ਇਸ ਦਿਨ ਖਾਣ ਵਾਲੀਆਂ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਭਾਰਤੀ ਸੰਸਕ੍ਰਿਤੀ ਵਿੱਚ, ਸੂਰਜ ਤੋਂ ਲੈ ਕੇ ਨਦੀਆਂ, ਰੁੱਖਾਂ, ਪੌਦਿਆਂ ਅਤੇ ਪਹਾੜਾਂ ਤੱਕ ਹਰ ਚੀਜ਼ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਪੂਜਿਆ ਜਾਂਦਾ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਧਰਤੀ ‘ਤੇ ਜੀਵਨ ਪ੍ਰਦਾਨ ਕਰਦੀਆਂ ਹਨ। ਸਾਡੇ ਕੋਲ ਅਜਿਹੇ ਬਹੁਤ ਸਾਰੇ ਤਿਉਹਾਰ ਹਨ ਜੋ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਮਨਾਏ ਜਾਂਦੇ ਹਨ।ਮਕਰ ਸੰਕ੍ਰਾਂਤੀ ਦਾ ਦਿਨ ਵੀ ਇਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਮਕਰ ਸੰਕ੍ਰਾਂਤੀ ‘ਤੇ ਖਾਣ ਵਾਲੀਆਂ ਚੀਜ਼ਾਂ ਬਾਰੇ ਜੋ ਸਿਹਤ ਲਈ ਲਾਜਵਾਬ ਹਨ।

ਤਿਲ ਦਾ ਸੇਵਨ
ਮਕਰ ਸੰਕ੍ਰਾਂਤੀ ‘ਤੇ ਤਿਲਾਂ ਦਾ ਸੇਵਨ ਕੀਤਾ ਜਾਂਦਾ ਹੈ ਜੋ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਵਿਟਾਮਿਨ ਈ, ਏ, ਬੀ ਕੰਪਲੈਕਸ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤਿਲਾਂ ਦੇ ਸੇਵਨ ਨਾਲ ਨਾ ਸਿਰਫ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ, ਸਗੋਂ ਹੱਡੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ, ਦਿਲ ਅਤੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਇਹ ਵਾਲਾਂ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਸਮੇਤ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ।

ਗੁੜ ਵੀ ਹੈ ਫਾਇਦੇਮੰਦ
ਖੰਡ ਨਾਲੋਂ ਗੁੜ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਮਕਰ ਸੰਕ੍ਰਾਂਤੀ ‘ਤੇ ਗੁੜ, ਤਿਲ, ਮੂੰਗਫਲੀ ਅਤੇ ਹੋਰ ਮੇਵੇ ਪਾ ਕੇ ਬਣਾਏ ਗਏ ਲੱਡੂ ਅਤੇ ਗੱਚਕ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਗੁੜ ਨਾ ਸਿਰਫ ਸਰੀਰ ‘ਚ ਖੂਨ ਪੈਦਾ ਕਰਨ ‘ਚ ਮਦਦ ਕਰਦਾ ਹੈ ਸਗੋਂ ਊਰਜਾ ਵੀ ਦਿੰਦਾ ਹੈ। ਇਹ ਠੰਡ ਕਾਰਨ ਹੋਣ ਵਾਲੀਆਂ ਮੌਸਮੀ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ। ਗੁੜ ਦਾ ਸੇਵਨ ਕਰਨ ਨਾਲ ਸਰੀਰ ਵਿਚ ਗਰਮੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ…ਕੀ ਹਰ ਕਿਸੇ ਨੂੰ ਪ੍ਰੋਟੀਨ ਸਪਲੀਮੈਂਟਸ ਲੈਣ ਦੀ ਜ਼ਰੂਰਤ ਹੈ ? ਜਾਣੋ ਕੀ ਕਹਿੰਦੇ ਹਨ ਸਿਹਤ ਮਾਹਿਰ

ਖਿਚੜੀ ਵੀ ਫਾਇਦੇਮੰਦ
ਉੱਤਰੀ ਭਾਰਤ ਵਿੱਚ ਕਈ ਥਾਵਾਂ ‘ਤੇ ਮਕਰ ਸੰਕ੍ਰਾਂਤੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਖਿਚੜੀ ਬਣਾਉਂਦੇ ਹਨ। ਜੋ ਕਿ ਹਲਕਾ ਭੋਜਨ ਹੈ। ਖਿਚੜੀ ਵਿੱਚ ਘੱਟ ਤੋਂ ਘੱਟ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਥੋੜਾ ਜਿਹਾ ਤੇਲ ਵੀ ਸਿਰਫ ਤੜਕਾ ਲਾਉਣ ਲਈ ਵਰਤਿਆ ਜਾਂਦਾ ਹੈ, ਇਸ ਲਈ ਖਿਚੜੀ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ।

ਦਹੀਂ-ਚਿਊੜਾ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ
ਮਕਰ ਸੰਕ੍ਰਾਂਤੀ ਵਾਲੇ ਦਿਨ ਤਿਲ ਅਤੇ ਗੁੜ ਦਾ ਖਾਸ ਤੌਰ ‘ਤੇ ਸੇਵਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਿਹਾਰ ਅਤੇ ਰਾਜਸਥਾਨ ਵਿਚ ਦਹੀ-ਚਿਉੜਾ ਖਾਣ ਦਾ ਰਿਵਾਜ ਹੈ। ਇਹ ਇੱਕ ਹਲਕਾ ਅਤੇ ਪੌਸ਼ਟਿਕ ਪਕਵਾਨ ਹੈ। ਚਿਉੜਾ ਅਤੇ ਦਹੀਂ ਖਾਣ ਨਾਲ ਅੰਤੜੀਆਂ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।

2 thoughts on “ਮਾਘੀ ਦੇ ਤਿਉਹਾਰ ਤੇ ਖਾਧੇ ਜਾਣ ਵਾਲੇ ਇਹ ਪਕਵਾਨ ਸਿਹਤ ਲਈ ਹਨ ਵਰਦਾਨ

Leave a Reply

Your email address will not be published. Required fields are marked *

Modernist Travel Guide All About Cars