ਦਿੱਲੀ ਪੁਲਿਸ ਦਾ X ਅਕਾਊਂਟ ਹੋਇਆ ਹੈਕ
ਨਵੀਂ ਦਿੱਲੀ, 11 ਦਸੰਬਰ 2024 – ਦਿੱਲੀ ਪੁਲਿਸ ਦੇ ਐਕਸ ਅਕਾਊਂਟ ਤੇ ਮੰਗਲਵਾਰ (10 ਦਸੰਬਰ) ਰਾਤ ਨੂੰ ਸਾਈਬਰ ਹਮਲਾ ਹੋਇਆ ਅਤੇ ਕੁਝ ਦੇਰ ਲਈ ਦਿੱਲੀ ਪੁਲਿਸ ਦਾ ਐਕਸ ਅਕਾਊਂਟ ਹੈਕ ਕਰ ਲਿਆ ਸੀ। ਹੈਕਰ ਨੇ ਨਾ ਸਿਰਫ਼ ਦਿੱਲੀ ਪੁਲਿਸ ਅਕਾਊਂਟ ਦੀ ਡੀਪੀ ਬਦਲੀ ਸਗੋਂ ਬਾਇਓ ਡਿਟੇਲ ਵੀ ਬਦਲ ਦਿੱਤੀ। ਹੈਕਰ ਨੇ ਕਵਰ ਫੋਟੋ ਨੂੰ ਬਦਲ ਕੇ ਮੈਜਿਕ ਈਡਨ ਦੀ ਤਸਵੀਰ ਲੱਗਾ ਦਿੱਤੀ। ਇਸ ਤੋਂ ਇਲਾਵਾ, ਲਿੰਕ ਵਿੱਚ linktr.ee/magiceden ਹਾਈਪਰਲਿੰਕਡ ਕਰ ਦਿੱਤਾ। ਅਕਾਊਂਟ ਲਗਪਗ 12 ਮਿੰਟ ਤੱਕ ਹੈਕ ਰਿਹਾ। ਹਾਲਾਂਕਿ ਦਿੱਲੀ ਪੁਲਿਸ ਦੀ ਸਾਈਬਰ ਯੂਨਿਟ ਨੇ ਐਕਸ ਅਕਾਊਂਟ ਰਿਕਵਰ ਕਰ ਲਿਆ। ਹੁਣ ਦਿੱਲੀ ਪੁਲਿਸ ਦੇ ਐਕਸ ਅਕਾਊਂਟ ‘ਤੇ ਡਿਸਪਲੇ ਪਿਕਚਰ ਅਤੇ ਕਵਰ ਫੋਟੋ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਚੀਜ਼ਾਂ ਆਮ ਦਿਖਾਈ ਦੇ ਰਹੀਆਂ ਹਨ।
IP ਐਡਰੈੱਸ ਨੂੰ ਟਰੈਕ ਕਰਨ ਵਿੱਚ ਰੁੱਝੀ ਦਿੱਲੀ ਪੁਲਿਸ
ਦਿੱਲੀ ਪੁਲਿਸ ਦੀ ਸਾਈਬਰ ਟੀਮ ਉਸ IP ਐਡਰੈੱਸ ਨੂੰ ਟ੍ਰੈਕ ਕਰਨ ‘ਚ ਲੱਗੀ ਹੋਈ ਹੈ ਜਿਸ ਰਾਹੀਂ ਦਿੱਲੀ ਪੁਲਿਸ ਦਾ ਐਕਸ ਅਕਾਊਂਟ ਹੈਕ ਕੀਤਾ ਗਿਆ ਸੀ। ਸਾਈਬਰ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ।