12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਸਿਰ ‘ਚ ਮਾਰੀ ਗੋਲੀ, ਮੌਕੇ ਤੇ ਹੋਈ ਮੌਤ
ਛਤਰਪੁਰ, 7 ਦਸੰਬਰ 2024 – ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨਾਲ ਪੂਰਾ ਇਲਾਕਾ ਹਿੱਲ ਗਿਆ। ਇਹ ਘਟਨਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਧਮੋਰਾ ਵਿਖੇ ਵਾਪਰੀ। 12ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੇ ਪ੍ਰਿੰਸੀਪਲ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਕੇ ਸਨਸਨੀ ਮਚਾ ਦਿੱਤੀ ਹੈ। ਪ੍ਰਿੰਸੀਪਲ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਦੋਸ਼ੀ ਵਿਦਿਆਰਥੀ ਨੂੰ ਸਕੂਲ ਤੋਂ ਵਾਰ-ਵਾਰ ਗੈਰ-ਹਾਜ਼ਰ ਰਹਿਣ ਲਈ ਤਾੜਨਾ ਕੀਤੀ ਸੀ। ਦੁਖੀ ਹੋ ਕੇ ਨਾਬਾਲਗ ਵਿਦਿਆਰਥੀ ਨੇ ਦੇਸੀ ਪਿਸਤੌਲ ਲੈ ਕੇ ਸਕੂਲ ‘ਚ ਦਾਖਲ ਹੋ ਕੇ ਬਾਥਰੂਮ ‘ਚ ਖੜ੍ਹੇ ਪ੍ਰਿੰਸੀਪਲ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਪ੍ਰਿੰਸੀਪਲ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਿੱਦਿਆ ਮੰਦਰ ‘ਚ ਪ੍ਰਿੰਸੀਪਲ ਸੁਰਿੰਦਰ ਕੁਮਾਰ ਸਕਸੈਨਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ | SP ਨੇ ਸਟਾਫ਼ ਅਤੇ ਸਕੂਲੀ ਬੱਚਿਆਂ ਤੋਂ ਘਟਨਾ ਸਬੰਧੀ ਜਾਣਕਾਰੀ ਵੀ ਇਕੱਤਰ ਕੀਤੀ। ਇਹ ਘਟਨਾ ਓਰਛਾ ਰੋਡ ਥਾਣਾ ਖੇਤਰ ਦੇ ਧਮੋਰਾ ਪਿੰਡ ਦੀ ਹੈ। ਸਕੂਲ ਵਿੱਚ ਲੱਗੇ ਸੀਸੀਟੀਵੀ ਵਿੱਚ ਪ੍ਰਿੰਸੀਪਲ ਕਤਲ ਕਾਂਡ ਦੇ ਮੁਲਜ਼ਮਾਂ ਦੀਆਂ ਹਰਕਤਾਂ ਵੀ ਕੈਦ ਹੋ ਗਈਆਂ।
ਵੀਡੀਓ ‘ਚ ਦੋਸ਼ੀ ਸਕੂਲ ਤੋਂ ਭੱਜਦੇ ਨਜ਼ਰ ਆ ਰਹੇ ਹਨ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੇ ਕਤਲ ਦੇ ਮੁੱਖ ਨਾਬਾਲਗ ਦੋਸ਼ੀ ਨੂੰ ਪੁਲਸ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਪ੍ਰਿੰਸੀਪਲ ਦਾ ਸਕੂਟਰ ਲੈ ਕੇ ਫ਼ਰਾਰ ਹੋ ਗਿਆ ਸੀ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਗੁੰਡੇ ਸੁਭਾਅ ਦਾ ਸੀ। ਸਕੂਲ ਵਿੱਚ ਅਕਸਰ ਝਗੜਾ ਕਰਦਾ ਸੀ। ਉਸ ਦੇ ਪਿਤਾ ਅਤੇ ਭਰਾ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਕਾਰਨ ਉਹ ਸਕੂਲ ਤੋਂ ਲਗਾਤਾਰ ਗੈਰਹਾਜ਼ਰ ਸੀ।
ਐਸਪੀ ਅਗਮ ਜੈਨ ਨੇ ਦੱਸਿਆ, ‘ਪ੍ਰਿੰਸੀਪਲ ਐਸਕੇ ਸਕਸੈਨਾ ਦੇ ਸਿਰ ਵਿੱਚ ਦੁਪਹਿਰ ਕਰੀਬ ਡੇਢ ਵਜੇ ਧਮੋਰਾ ਹਾਇਰ ਸੈਕੰਡਰੀ ਸਕੂਲ ਦੇ ਟਾਇਲਟ ਦੇ ਐਂਟਰੀ ਗੇਟ ‘ਤੇ ਗੋਲੀ ਮਾਰੀ ਗਈ। ਸਕਸੈਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਵਿਦਿਆਰਥੀ ਅਤੇ ਉਸ ਦਾ ਦੋਸਤ ਇੱਕੋ ਸਕੂਲ ਦੇ ਵਿਦਿਆਰਥੀ ਹਨ। ਇੰਚਾਰਜ ਜ਼ਿਲ੍ਹਾ ਸਿੱਖਿਆ ਅਫ਼ਸਰ ਆਰਪੀ ਪ੍ਰਜਾਪਤੀ ਨੇ ਦੱਸਿਆ ਕਿ ਸਕਸੈਨਾ ਪਿਛਲੇ ਪੰਜ ਸਾਲਾਂ ਤੋਂ ਧਮੋਰਾ ਸਰਕਾਰੀ ਹਾਇਰ ਸਕੂਲ ਦਾ ਪ੍ਰਿੰਸੀਪਲ ਸੀ।


crstkc